punjabi sharyari

Short Punjabi Shayari Love Poetry Latest 2024

punjabi shayari

Hi, there. Here you can read meaningful sad, romantic, heart touching short Punjabi Shayari. we mostly update on daily basis, so you can find latest poetry everyday.

Ijazat ( ਇਜਾਜ਼ਤ )

ਤੂੰ ਇਜਾਜ਼ਤ ਤਾਂ ਦੇਹ, ਤੇਰੇ ਦਰਦ ਮਿਟਾਉਣ ਦੀ
ਹੋਏ ਸੱਭ ਤੋਂ ਵਾਂਝੇ ਨੂੰ, ਘੁੱਟ ਹਿੱਕ ਨਾ’ ਲਾਉਣ ਦੀ

ਮੁਰਾਦ ਪੂਰੀ ਹੋਜੂਗੀ, ਰੱਬ ਮੇਰੇ ਚ ਤੱਕ ਤਾਂ ਸਹੀ
ਹਕੂਕ ਸਾਰੇ ਦੇਦਾਂਗੇ, ਜਤਾ ਕੇ ਦੇਖ਼ ਹੱਕ ਤਾਂ ਸਹੀ

ਉਲਾਮ੍ਹੇ ਮਿਟ ਜਾਣਗੇ, ਮਿਟਾ ਤਾਂ ਤੂੰ ਫ਼ਾਸਲੇ ਕੇਰਾਂ
ਖੜਕਾਉਣਗੀਆਂ ਬੂਹੇ, ਖੁਸ਼ੀਆਂ ਲੈ ਦਾਖ਼ਲੇ ਕੇਰਾਂ

ਹੁਨਰ ਉੱਠ ਬੋਲੂਗਾ, ਜੇਰਾ ਜੋਤ ਕਰ ਟਾਕਰੇ ਦਾ
ਕਦੇ ਯਕੀਂਨ ਤਾਂ ਕਰ, ਓ ਕਰਤਾਰ ਦੇ ਆਸਰੇ ਦਾ

Sher ( ਸ਼ੇਰ )

ਮੇਰੀ ਨਿਗਾਹ ਕੁੜੀ ਚੋਂ ਧੀ ਭੈਣ ਦੇਖਦੀ, ਸਿਵਾਏ ਤੈਥੋਂ ਨਾਰੇ ਨੀਂ
ਮਾਂ ਦੀ ਬੁੱਕਲ਼ ਵਿੱਚ ਪਲ਼ਿਆ ਗੱਭਰੂ, ਨੀ ਕੱਲਾ ਤੈਥੋਂ ਹਾਰੇ ਨੀਂ
ਪਿੱਠ ਵਾਰ ਨੇ ਸਹੇ ਬਥੇਰੇ, ਬਥੇਰਾ ਕੁੱਝ ਕਿਹਾ ਕਰਿਆ ਲੋਕਾਂ ਨੇ
ਮਾਂ ਕਹੇ ਚੁੱਪ ਸੀ ਕਰਿਆ, ਤੇ ਸ਼ੇਰ ਜਾਣ ਲਿਆ ਡਰਿਆ ਲੋਕਾਂ ਨੇ

Aapdi de layi ( ਆਪਦੀ ਦੇ ਲਈ )

ਕੁੱਝ ਨਜ਼ਾਰੇ ਆ,
ਕੁੱਝ ਮਹਿਲ ਆ,
ਕੁੱਝ ਤਾਰੇ ਆ,
ਕੁੱਝ ਆਸਾਂ ਨੇ, ਬੱਸ ਆਪਦੀ ਦੇ ਲਈ

ਬੌਹਤ ਦੇਖੀਆਂ,
ਪਰ ਨਾ ਮੇਚੀਆਂ,
ਬਗਾਨੇ ਤਨ ਤੇ
ਕਰੀਆਂ ਨਾ ਰੇਕੀਆਂ,
ਇਹ ਸਾਰਾਂ ਨੇ, ਬੱਸ ਆਪਦੀ ਦੇ ਲਈ

ਲਬਾਂ ਤੇ ਸਾਏ,
ਨਹੀਂ ਹੋਰ ਆਏ,
ਜ਼ੁਲਮ ਆਪਣੇ ਨਾ,
ਸਿਰ ਹੋਰ ਲਾਏ,
ਪੱਲੇ ਸਰਮਾਏ ਨੇ, ਬੱਸ ਆਪਦੀ ਦੇ ਲਈ

Latest Meaningful romantic Punjabi Shayari Love Poetry

ਜੋਤ ਨਹੀਂ ਚੰਗਾ,
ਸ਼ਾਇਦ ਸਭੋਂ ਮੰਦਾ,
ਫਿਰ ਵੀਂ ਆਂ ਪਰ,
ਓਹ ਰੱਬ ਦਾ ਬੰਦਾ,
ਇੱਕ ਲਾਇਕ ਰਹਿ ਜਾਂ, ਬੱਸ ਆਪਦੀ ਦੇ ਲਈ

Sufne ( ਸੁਫ਼ਨੇ )

ਓ ਨੀ ਤੈਨੂੰ ਸੱਜਦੀ ਨੂੰ ਦੇਖਿਆ ਮੈਂ ਮੇਰੇ ਲਈ ਵਿੱਚ ਸੁਫ਼ਨੇ ਦੇ
ਦੱਸ ਤਾਂ ਸਹੀ ਤੂੰ ਅਲ੍ੜੇ ਦਿਨ ਸਿਹਰਿਆਂ ਦੇ ਕਿਦੇ ਢੁਕਣੇ ਨੇ
ਨੀ ਤੈਨੂੰ ਪਾਉਣ ਖ਼ਾਤਰ ਮੁੰਡਾ ਛੱਡੀ ਬੈਠਾ ਖ਼ਿਆਲ ਵੀ ਹੋਰਾਂ ਦੇ
ਕਦ ਪਾਉਣੇ ਨੀ ਮੁੱਲ ਮੁਟਿਆਰੇ ਤੈਂ ਹੱਥ ਫੜਾਈਆਂ ਡੋਰਾਂ ਦੇ

Ehsaan ( ਅਹਿਸਾਨ )

ਕੁੱਝ ਨਕਸ਼ ਸੀ ਓਸਦੇ, ਕੁੱਝ ਮਨ ਮੇਰਾ ਬਈਮਾਨ ਸੀ
ਓਹਦਾ ਆਉਣਾ ਸਾਂਵੇਂ, ਜਿਵੇਂ ਰੱਬ ਦਾ ਈ ਅਹਿਸਾਨ ਸੀ

Punjabi Shayari Latest 2024

Tohmat ( ਤੌਹਮਤ )

ਕਿਸੇ ਤੋਂ ਨਹੀਂ ਵਾਰੀ ਤੇਰੇ ਹਿੱਸੇ ਦੀ ਮੁਹੱਬਤ ਵੇ
ਇੱਸ਼ਕ ਤੇਰੇ ਨੂੰ ਲਾਈ ਮੈਂ ਨਹੀਂ ਕੋਈ ਤੌਹਮਤ ਵੇ
ਤੇਰੇ ਲਈ ਬਣੇ ਐਲਾਨੇ ਯਰਾਨੇ ਜੱਗ ਵਿੱਚ ਵੇ
ਤੇਰਾ ਚਾਹੁਣਾ ਪਾਉਂਦਾ ਘਿਓ ਬਲਦੀ ਅੱਗ ਵਿੱਚ ਵੇ

Vaasna ( ਵਾਸਨਾ )

ਕਿਸੇ ਨੂੰ ਬਾਹਾਂ ਚ ਭਰਨ ਦੀ ਤਮੰਨਾ ਹਰ ਵਾਰ ਵਾਸਨਾਂ ਨਹੀਂ ਹੁੰਦੀ
ਇਸ਼ਕ ਚ ਇੱਸ਼ਕ ਹੋ ਨਿੱਬੜਨਾਂ ਇਹ ਦੂਰੀ ਤਹਿ ਆਸ ਨਾ ਨਹੀਂ ਹੁੰਦੀ
ਜੋਤ ਜੀਵਿਆ ਇੱਕ ਲਈ ਲਿੱਖ ਜੀਹਤੋਂ ਗ਼ੈਰਾਂ ਦੀ ਦਾਸਤਾਂ ਨਹੀਂ ਹੁੰਦੀ

Checkout our latest punjabi love sharyari

Checkout our latest Hindi love sharyari

Checkout our latest Hindi sad sharyari

You can check out our poetry on : YourQuote

By Gurjot

4 thoughts on “Heart Touching Meaningful Short Punjabi Shayari Latest 2024 – ਦਿਲ ਛੋਹ ਲੈਣ ਵਾਲੀ ਪੰਜਾਬੀ ਸ਼ਾਇਰੀ – Gurjot.in”

Leave a Reply

Your email address will not be published. Required fields are marked *