Hey! listener, Welcome to the The Poet Corner. Here you can read poetry that i did’nt categorized. Because some time i realize that you can’t categorize your emotions in specific words. So I wish you like these unsorted, uncategorized emotions. Thanks.
![The Poet Corner](https://gurjot.in/wp-content/uploads/2024/05/the-poet-corner-1024x682.png)
The Poet Corner : A 100+ unsorted poetry
Table of Contents
Dard Te Khushi ( ਦਰਦ ਤੇ ਖ਼ੁਸ਼ੀ )
ਆਪਣੇ ਦਰਦਾਂ ਨੂੰ ਦਖਾ ਕੇ ਖ਼ੁਸ਼ੀ ਲੁਕੋਇਆ ਏ
ਬਦਨਸੀਬੀ ਨੇ ਨਸੀਬਾਂ ਨੂੰ ਇੰਜ ਹੀ ਕੋਹਿਆ ਏ
ਮਾਰ ਪਈ ਜਿਸਮ ਤੇ ਅਸ੍ਰ ਰੂਹ ਤਾਈਂ ਹੋਇਆ ਏ
ਜੋਤ ਡੁਬਿਆ ਹੰਝੂਆਂ ਚ ਸੌਖਾ ਨੀਂ ਖਲੋਇਆ ਏ
The Poet Corner : A 100+ unsorted poetry
Fark ( ਫ਼ਰਕ )
ਗੁਲਾਬਾਂ ਵਿਚੋਂ ਮਹਿਕ ਨੀ ਜਾਂਦੀ
ਅਖੌਤੀ ਫ਼ੁੱਲਾਂ ਚੋਂ ਜੋ ਆਉਂਦੀ ਨਾ
ਦਿਨ ਰਾਤ ਦਾ ਫ਼ਰਕ ਹੀ ਰਹਿਣਾਂ
ਲੌਅ ਤਾਰਿਆਂ ਦੀ ਗੱਲ ਬਣਾਉਂਦੀ ਨਾ
ਜੜ੍ਹਾਂ ਚ ਪੈਂਦਾ ਬੱਸ ਤੇਲ ਨਾ ਹੋਵੇ
ਜੜ੍ਹ ਹਰੀ ਛੇਤੀ ਮਰਝਾਉਂਦੀ ਨਾ
ਇੱਜ਼ਤ ਹਰੇਕ ਨੂੰ ਰਾਸ ਨਾ ਆਵੇ
ਨਹੀਂ ਏਹ ਦੁਨੀਆਂ ਕਸਿਉਂਦੀ ਨਾ
ਬੋਝ ਹੋ ਗਿਆ ਕਈਆਂ ਲੀ ਜੀਣਾਂ
ਹੱਦ ਬਰਦਾਸ਼ਤ ਜੋ ਪਾਉਂਦੀ ਨਾ
‘ਜੋਤ’ ਹਨ੍ਹੇਰੇ ਦੇ ਬ੍ਰਕਸ ਹੀ ਰਹਿਣਾਂ
ਜੋਟੀ ਕਾਲਖਾਂ ਨਾਲ ਕਹਾਉਂਦੀ ਨਾ
Main Bhi Insaan Hun ( मैं भी इंसान हूं )
सब कुछ अच्छा है, कुछ भी बुरा नहीं
मैं भी इंसान हूं, हूं कोई खुदा नहीं
कुछ दिखता हूं अलग, कुछ हूं बोलता
फिर भी तुमसे, हूं कोई जुदा नहीं
Zakheera ( ਜ਼ਖ਼ੀਰਾ )
ਰਾਤਾਂ ਦਾ ਜ਼ਖ਼ੀਰਾ ਏ, ਜਜ਼ਬਾਤਾਂ ਦੇ ਤਾਰੇ ਨੇ
ਕਲਮਾਂ ਦੇ ਧਨੀ ਕਈ, ਗਏ ਵਿਚਾਰੋਂ ਵਾਰੇ ਨੇ
ਪੁੱਛੀਂ ਖਲੋ ਕਦੇ ਤੂੰ, ਏਹ ਅੱਖਰਾਂ ਕਾਲਿਆਂ ਤੋਂ
ਤੱਪਦੇ ਹੱਥੇ ਕਈ, ਜੋ ਸਿਆਹੀਆਂ ਠਾਰੇ ਨੇ
The Poet Corner : A 100+ unsorted poetry
Hadd Bardashat ( ਹੱਦ ਬਰਦਾਸ਼ਤ )
ਗੁਲਾਬਾਂ ਵਿਚੋਂ ਮਹਿਕ ਨੀ ਜਾਂਦੀ
ਅਖੌਤੀ ਫ਼ੁੱਲਾਂ ਚੋਂ ਜੋ ਆਉਂਦੀ ਨਾ
ਦਿਨ ਰਾਤ ਦਾ ਫ਼ਰਕ ਹੀ ਰਹਿਣਾਂ
ਲੌਅ ਤਾਰਿਆਂ ਦੀ ਗੱਲ ਬਣਾਉਂਦੀ ਨਾ
ਜੜ੍ਹਾਂ ਚ ਪੈਂਦਾ ਬੱਸ ਤੇਲ ਨਾ ਹੋਵੇ
ਜੜ੍ਹ ਹਰੀ ਛੇਤੀ ਮਰਝਾਉਂਦੀ ਨਾ
ਇੱਜ਼ਤ ਹਰੇਕ ਨੂੰ ਰਾਸ ਨਾ ਆਵੇ
ਨਹੀਂ ਏਹ ਦੁਨੀਆਂ ਕਸਿਉਂਦੀ ਨਾ
ਬੋਝ ਹੋ ਗਿਆ ਕਈਆਂ ਲੀ ਜੀਣਾਂ
ਹੱਦ ਬਰਦਾਸ਼ਤ ਜੋ ਪਾਉਂਦੀ ਨਾ
‘ਜੋਤ’ ਹਨ੍ਹੇਰੇ ਦੇ ਬ੍ਰਕਸ ਹੀ ਰਹਿਣਾਂ
ਜੋਟੀ ਕਾਲਖਾਂ ਨਾਲ ਕਹਾਉਂਦੀ ਨਾ
Shayar De Jahe Khayal ( ਸ਼ਾਇਰ ਦੇ ਜਹੇ ਖ਼ਿਆਲ )
ਸਫ਼ਰ ਤੇ ਸਾਂ ਤੁਰਿਆ, ਸ਼ਾਇਰ ਦੇ ਜਹੇ ਨਾਲ ਖ਼ਿਆਲ ਸੀ
ਖ਼ੁਦ ਨਾਲ ਸੀ ਉਲਝਿਆ, ਲੱਭਦਾ ਜੀਹਦੇ ਸ਼ੈਦ ਜਵਾਬ ਸੀ
ਦੇਖ ਜੰਗਲ ਹਰਿਆਈ ਦੇ, ਜੜ੍ਹ ਹਰੀ ਅਪਣੀ ਸੀ ਭਾਲਦਾ
ਦੇਖ ਚੜ੍ਹੀ ਔਂਦੀ ਤਾਂਹ ਨੂੰ, ਬੁਰਾਈ ਨੂੰ ਫਿਰਦਾ ਸੀ ਟਾਲਦਾ
ਗੁਨਾਹ ਚੈਨ ਸੀ ਡੰਗਦੇ, ਸਕੂਨ ਸੱਚੇ ਦਾ ਦਿੰਦਾ ਸੀ ਹੌਂਸਲਾ
ਮਨ ਤੂੰਹੀ ਤੂੰਹੀ ਆਖਦਾ, ਸਿਲਸਿਲਾ ਟੁੱਟਿਆ ਸੀ ਔਖ ਦਾ
ਸ਼ਹਿਰ ਪਰੀਆਂ ਦੇ ਵੜਿਆ, ਸੀ ਪਰੀ ਮੈਂ ਅਪਣੀ ਨੂੰ ਟੋਲ੍ਹਦਾ
ਇਸ਼ਕ ਹਲੇ ਤੀਂ ਨੀਂ ਮਿਲਿਆ, ਫ਼ਕਰ ਫਿਰਦਾ ਸੀ ਜੋ ਬੋਲਦਾ
ਇਮਾਨ ਜੀਹਦਾ ਨਜ਼ਰੋਂ ਪਰੇ, ‘ਜੋਤ’ ਗੁੱਸਾ ਕਰੇਂ ਕਿਉਂ ਇੰਝ ਤੂੰ
ਮੰਜ਼ਿਲ ਆਪਣੀ ਏ ਹਰੇਕ ਦੀ, ਤੱਕੜੀ ਏਹੇ ਚੱਕੀ ਏ ਕਿੰਝ ਤੂੰ
Checkout our latest punjabi love sharyari
Checkout our latest Hindi love sharyari
Checkout our latest Hindi sad sharyari
You can check out our poetry on : YourQuote
The Poet Corner : A 100+ unsorted poetry